Nation Post

ਅਮਰੀਕਾ ’ਚ ਭਾਰਤੀ ਮੂਲ ਦੇ 3 ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤ

ਜਾਰਜੀਆ (ਹਰਮੀਤ): ਅਮਰੀਕਾ ਦੇ ਜਾਰਜੀਆ ਵਿੱਚ 14 ਮਈ ਨੂੰ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। 18 ਸਾਲ ਦੇ ਕਰੀਬ ਇਹ ਸਾਰੇ ਪੰਜ ਵਿਦਿਆਰਥੀ ਅਲਫਾਰੇਟਾ ਹਾਈ ਸਕੂਲ ਅਤੇ ਜਾਰਜੀਆ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ।

ਸਥਾਨਕ ਪੁਲਿਸ ਮੁਤਾਬਕ ਕਾਰ ਹਾਦਸੇ ਦਾ ਕਾਰਨ ਓਵਰ ਸਪੀਡਿੰਗ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡਰਾਈਵਰ ਦੇ ਕੰਟਰੋਲ ਗੁਆਉਣ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਜਾ ਟਕਰਾਈ। ਇਸ ਦੌਰਾਨ 2 ਵਿਦਿਆਰਥੀਆਂ ਆਰੀਅਨ ਜੋਸ਼ੀ ਅਤੇ ਸ਼੍ਰੀਆ ਅਵਸਰਾਲਾ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਅਨਵੀ ਸ਼ਰਮਾ ਦੀ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜਿਆ।

Exit mobile version