Nation Post

ਅਜਨਾਲਾ ਚ ਹੋਏ ਹੰਗਾਮੇ ‘ਤੇ ਬੋਲੀ ਕੰਗਨਾ ਰਣੌਤ-‘ਪੰਜਾਬ ਬਾਰੇ ਮੈਂ ਦੋ ਸਾਲ ਪਹਿਲਾਂ ਹੀ ਦੱਸਿਆਂ ਸੀ ਤੇ ਉਹੀ ਹੋਇਆ |

ਕੰਗਨਾ ਰਣੌਤ ਅਕਸਰ ਨਾਜ਼ੁਕ ਮੁੱਦਿਆਂ ‘ਤੇ ਆਪਣੀ ਰਾਏ ਦੇ ਦਿੰਦੀ ਹੈ। ਇਸ ਦੇ ਨਾਲ ਹੀ ਕੰਗਨਾ ਰਣੌਤ ਨੇ ਅਜਨਾਲਾ ‘ਚ ਵਾਪਰੀ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ।

Kangana Ranaut: I have no time for people with any kind of baggage

ਪੰਜਾਬ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ । ਅੰਮ੍ਰਿਤਸਰ ‘ਚ ਵੀਰਵਾਰ ਨੂੰ ਅਜਨਾਲਾ ਥਾਣੇ ‘ਤੇ ਹਮਲਾ ਹੋਇਆ। ਇਸ ਤੋਂ ਬਾਅਦ ‘ਵਾਰਿਸ ਪੰਜਾਬ ਦੇ  ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਥਾਣਾ ਅਜਨਾਲਾ ਦੀ ਪੁਲਿਸ ਨੂੰ ਘੇਰ ਪਇਆ ਗਿਆ। ਪੰਜਾਬ ਦੇ ਗੰਭੀਰ ਹਾਲਾਤ ਨੇ ਦੇਸ਼ ਭਰ ਦੇ ਲੋਕਾਂ ਦੇ ਦਿਲਾਂ ਨੂੰ ਦਾਹਲਾ ਕੇ ਰੱਖ ਦਿੱਤਾ ਹੈ। ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ ਗੱਲ ਆਖੀ ਹੈ।

ਪੰਜਾਬ ਦੇ ਮਾਹੌਲ ‘ਤੇ ਆਪਣੀ ਰਾਏ ਰੱਖਦੇ ਹੋਏ ਕੰਗਨਾ ਨੇ ਕਿਹਾ ਹੈ ਕਿ, ‘ਪੰਜਾਬ ‘ਚ ਜੋ ਕੁਝ ਵੀ ਹੋਇਆ, ਮੈਂ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ। ਮੇਰੇ ਵਿਰੁੱਧ ਕਈ ਮਾਮਲੇ ਦਰਜ ਕੀਤੇ ਗਏ। ਮੇਰੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਮੇਰੀ ਕਾਰ ‘ਤੇ ਪੰਜਾਬ ‘ਚ ਹਮਲਾ ਕੀਤਾ ਗਿਆ ਸੀ, ਪਰ ਜੋ ਵੀ ਮੈਂ ਕਿਹਾ ਸੀ ਉਹ ਹੋ ਰਿਹਾ ਹੈ ? ਹੁਣ ਉਹ ਸਮਾਂ ਆ ਗਿਆ ਹੈ ਜਦੋਂ ਗੈਰ-ਖਾਲਿਸਤਾਨੀ ਸਿੱਖ ਆਪਣੀ ਸਥਿਤੀ ਅਤੇ ਇਰਾਦੇ ਸਪੱਸ਼ਟ ਕਰ ਲੈਣ |

ਕੰਗਨਾ ਰਣੌਤ ਨੇ ਦੋ ਸਾਲ ਪਹਿਲਾ ਕਿਸਾਨ ਬਿੱਲ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਦਿੱਤਾ ਸੀ। ਕੰਗਨਾ ਦੇ ਇਸ ਪੋਸਟ ਨੂੰ ਲੈ ਕੇ ਬਹੁਤ ਹੰਗਾਮਾ ਹੋਇਆ ਸੀ। ਇੱਥੋਂ ਤੱਕ ਕੰਗਨਾ ਦੇ ਵਿਰੁੱਧ ਕਈ ਕੇਸ ਦਰਜ ਹੋਏ ਸੀ ।ਇਸ ਪੂਰੇ ਮਾਮਲੇ ਤੋਂ ਬਾਅਦ ਜਦੋਂ ਕੰਗਨਾ ਪੰਜਾਬ ਆਈ ਸੀ ਤਾਂ ਉਨ੍ਹਾਂ ਦੀ ਕਾਰ ਨੂੰ ਕਿਸਾਨਾਂ ਨੇ ਰੋਕ ਲਿਆ ਸੀ ਅਤੇ ਹਮਲਾ ਕੀਤਾ ਗਿਆ ਸੀ|ਹੁਣ ਜਦੋਂ ਅਜਨਾਲਾ ਥਾਣੇ ‘ਤੇ ਹਮਲਾ ਹੋਇਆ ਤਾਂ ਕੰਗਣਾ ਨੂੰ ਆਪਣੀ ਦੋ ਸਾਲ ਪਹਿਲਾਂ ਕਹੀ ਗੱਲ ਚੇਤੇ ਆ ਗਈ।

ਅਜਨਾਲਾ ‘ਚ ਹੋਏ ਹਮਲੇ ਤੋਂ ਬਾਅਦ ਪੁਲਿਸ ‘ਤੇ ਖਾਲਿਸਤਾਨ ਸਮਰਥਕਾਂ ਪ੍ਰਤੀ ਸਖਤੀ ਨਾ ਵਰਤਣ ਦੇ ਇਲਜ਼ਾਮ ਲੱਗ ਰਹੇ ਹਨ। ਦੂਸਰੇ ਪਾਸੇ ਪੰਜਾਬ ਦੇ ਡੀਜੀਪੀ ਨੇ ਕਿਹਾ ਹੈ ਕਿ ਪੁਲਿਸ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਮਰਥਕਾਂ ਨੂੰ ਐਨੀ ਜਲਦੀ ਛੱਡਣ ਵਾਲੀ ਨਹੀਂ ਹੈ।

Exit mobile version